ਝੀਂਗਾ ਤੋਂ ਸੌਫਟਵੇਅਰ ਤੱਕ – ਨਵੇਂ ਵਪਾਰ ਸਮਝੌਤੇ ਨਾਲ ਭਾਰਤ ਲਈ ਵੱਡਾ ਬਾਜ਼ਾਰ ਖੁਲ੍ਹਿਆ

 

 

*ਪੀਯੂਸ਼ ਗੋਇਲ

ਭਾਰਤ ਨੇ ਖੁਸ਼ਹਾਲੀ ਦਾ ਇੱਕ ਹੋਰ ਦਰਵਾਜ਼ਾ ਖੋਲ੍ਹ ਦਿੱਤਾ ਹੈ। ਉਸ ਨੇ ਪ੍ਰਤੀ ਵਿਅਕਤੀ 100,000 ਅਮਰੀਕੀ ਡਾਲਰ ਤੋਂ ਵੱਧ ਆਮਦਨ
ਵਾਲੇ ਯੂਰੋਪੀਅਨ ਦੇਸ਼ਾਂ ਦੇ ਇੱਕ ਧਨੀ ਸਮੂਹ ਨਾਲ ਇੱਕ ਨਵਾਂ ਵਪਾਰ ਸਮਝੌਤਾ ਕੀਤਾ ਹੈ। ਇਸ ਨਾਲ ਭਾਰਤੀ ਕਿਸਾਨਾਂ, ਮਛੇਰਿਆਂ ਅਤੇ
ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਇੱਕ ਲਾਭਦਾਇਕ ਬਾਜ਼ਾਰ ਤੱਕ ਪਹੁੰਚ ਦਾ ਰਾਹ ਖੁਲ੍ਹ ਗਿਆ ਹੈ ਅਤੇ
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵਿਕਸਿਤ ਭਾਰਤ 2047 ਮਿਸ਼ਨ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ।

ਯੂਰੋਪੀ ਮੁਕਤ ਵਪਾਰ ਸੰਘ (ਈਐੱਫਟੀਏ)- ਸਵਿਟਜ਼ਰਲੈਂਡ, ਨੌਰਵੇਅ, ਆਈਸਲੈਂਡ ਅਤੇ ਲਿਕਟੇਂਸਟੀਨ- ਦੇ ਨਾਲ ਹੋਇਆ ਵਪਾਰ ਅਤੇ
ਆਰਥਿਕ ਸਾਂਝੇਦਾਰੀ ਸਮਝੌਤਾ (ਟੀਈਪੀਏ) ਇਤਿਹਾਸਕ ਹੈ। ਇਹ ਸਮਝੌਤਾ 1 ਅਕਤੂਬਰ ਨੂੰ ਸ਼ੁਭ ਨਵਰਾਤ੍ਰੀ ਦੌਰਾਨ ਲਾਗੂ ਹੋਇਆ।
ਈਐੱਫਟੀਏ ਦੇ ਮੈਂਬਰ ਦੇਸ਼ਾਂ ਨੇ 15 ਵਰ੍ਹਿਆਂ ਵਿੱਚ 100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਸੰਕਲਪ ਲਿਆ ਹੈ – ਜੋ ਦੁਨੀਆ
ਵਿੱਚ ਕਿਸੇ ਵੀ ਵਪਾਰ ਸਮਝੌਤੇ ਵਿੱਚ ਜਤਾਈ ਗਈ ਪਹਿਲੀ ਅਜਿਹੀ ਵਚਨਬੱਧਤਾ ਹੈ। ਇਸ ਸਮਝੌਤੇ ਦੇ ਜ਼ਰੀਏ, ਈਐੱਫਟੀਏ ਦੇ ਮੈਂਬਰ
ਦੇਸ਼ਾਂ ਦੀਆਂ ਸਰਕਾਰਾਂ ਭਾਰਤ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਗੀਆਂ, ਘੱਟ ਤੋਂ ਘੱਟ 10 ਲੱਖ ਰੁਜ਼ਗਾਰ ਸਿਰਜਣਗੀਆਂ ਅਤੇ ਪ੍ਰਧਾਨ ਮੰਤਰੀ
ਮੋਦੀ ਦੇ ‘ਮੇਕ ਇਨ ਇੰਡੀਆ’ ਮਿਸ਼ਨ ਨੂੰ ਗਤੀ ਪ੍ਰਦਾਨ ਕਰਨਗੇ।

ਵਿਕਸਿਤ ਭਾਰਤ ਲਈ ਵਪਾਰ ਦੀ ਰਣਨੀਤੀ: ਮੋਦੀ ਸਰਕਾਰ ਨੇ ਅਤੀਤ ਦੀ ਝਿਝਕ ਨੂੰ ਛੱਡ ਕੇ ਮੁਕਤ ਵਪਾਰ ਸਮਝੌਤਿਆਂ (ਐੱਫਟੀਏ)
ਨੂੰ ਅਪਣਾਇਆ ਹੈ। ਇਹ ਸਮਝੌਤੇ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰੀਮੀਅਮ ਅਤੇ ਵਿਕਸਿਤ ਬਜ਼ਾਰਾਂ ਵਿੱਚ ਪਹੁੰਚਾਉਂਦੇ ਹਨ। ਇਹ
ਸਮਝੌਤੇ ਨਾ ਸਿਰਫ ਨਵੇਂ ਦਰਵਾਜ਼ੇ ਖੋਲ੍ਹਦੇ ਹਨ, ਸਗੋਂ ਸਾਡੇ ਉਦਯੋਗਾਂ ਨੂੰ ਸਸ਼ਕਤ ਬਣਾਉਣ ਅਤੇ ਸਾਨੂੰ ਅੱਗੇ ਵਧਣ ਵਿੱਚ ਮਦਦ ਕਰਨ
ਵਾਲੇ ਮੁਕਾਬਲਾਤਮਕਤਾ ਅਤੇ ਗੁਣਵੱਤਾ ਦਾ ਸੰਚਾਰ ਵੀ ਕਰਦੇ ਹਨ। ਭਾਰਤ ਨੇ ਜਿੱਥੇ ਜੁਲਾਈ 2025 ਵਿੱਚ ਯੂਨਾਇਟੇਡ ਕਿੰਗਡਮ ਦੇ
ਨਾਲ ਇੱਕ ਇਤਿਹਾਸਿਕ ਸਮਝੌਤਾ ਕੀਤਾ, ਉੱਥੇ ਯੂਰੋਪੀ ਸੰਘ ਦੇ ਨਾਲ ਗੱਲਬਾਤ ਵੀ ਚੰਗੀ ਤਰ੍ਹਾਂ ਅੱਗੇ ਵਧੀ ਹੈ। ਇਸ ਤੋਂ ਪਹਿਲਾਂ, ਪ੍ਰਧਾਨ
ਮੰਤਰੀ ਸ਼੍ਰੀ ਮੋਦੀ ਦੇ ਨਿਰਣਾਇਕ ਯਤਨਾਂ ਨਾਲ ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਦੋਵਾਂ ਧਿਰਾਂ ਦੇ ਲਈ
ਲਾਭਦਾਇਕ ਸਮਝੌਤੇ ਹੋਏ।

ਮੁਕਾਬਲੇ ਦੇ ਵਿੱਚ ਅੱਗੇ ਵਧਦੇ ਹੋਏ ਆਲਮੀ ਮੰਚਾਂ ‘ਤੇ ਆਪਣੀ ਛਾਪ ਛੱਡਣ ਦੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ, ਭਾਰਤੀ
ਉਦਯੋਗ ਜਗਤ ਅੱਜ ਬੁਲੰਦੀਆਂ ‘ਤੇ ਖੜ੍ਹਾ ਹੈ। ਯੂਪੀਏ ਸ਼ਾਸਨ ਦੌਰਾਨ ਕੀਤੇ ਗਏ ਜਲਦਬਾਜ਼ੀ ਭਰੇ ਸੌਦਿਆਂ ਦੇ ਉਲਟ, ਡੂੰਘੇ ਵਿਚਾਰ-
ਵਟਾਂਦਰਿਆਂ ਦੇ ਬਾਅਦ ਤਿਆਰ ਕੀਤੇ ਗਏ ਮੋਦੀ-ਯੁਗ ਦੇ ਹਰ ਮੁਕਤ ਵਪਾਰ ਸਮਝੌਤੇ ਦਾ ਉਦਯੋਗ ਜਗਤ ਦੇ ਵਿਭਿੰਨ ਹਿਤਧਾਰਕਾਂ ਨੇ
ਖੁੱਲ੍ਹੇ ਦਿਲ ਤੋਂ ਸੁਆਗਤ ਕੀਤਾ ਹੈ। ਯੂਪੀਏ ਸ਼ਾਸਨ ਦੇ ਸੌਦੇ ਬਿਨਾ ਕਿਸੇ ਜਾਣਕਾਰੀ ਦੇ ਅਤੇ ਅਕਸਰ ਉਨ੍ਹਾਂ ਮੁਕਾਬਲਾਤਮਕ
ਅਰਥਵਿਵਸਥਾਵਾਂ ਦੇ ਨਾਲ ਕੀਤੇ ਗਏ ਸਨ, ਜਿਨ੍ਹਾਂ ਨੂੰ ਸਾਡੇ ਬਾਜ਼ਾਰਾਂ ਤੱਕ ਪਹੁੰਚ ਤਾਂ ਮਿਲੀ, ਲੇਕਿਨ ਉਨ੍ਹਾਂ ਨੇ ਆਪਣੇ ਦਰਵਾਜ਼ੇ ਲੋੜੀਂਦੇ
ਤੌਰ ‘ਤੇ ਨਹੀਂ ਖੋਲ੍ਹੇ।

ਭਾਰਤ ਨੂੰ ਆਕਰਸ਼ਕ ਬਣਾਉਣਾ- ਇਹ ਬਦਲਾਅ 11 ਵਰ੍ਹੇ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਾਡੀ
ਅਰਥਵਿਵਸਥਾ ਨੂੰ “ਨਾਜ਼ੁਕ ਪੰਜ” ਦੇ ਤਮਗੇ ਤੋਂ ਉਬਾਰ ਕੇ ਇਸ ਨੂੰ ਵਪਾਰ ਅਤੇ ਪੂੰਜੀ ਦੇ ਲਈ ਇੱਕ ਆਕਰਸ਼ਣ ਦਾ ਕੇਂਦਰ ਬਣਾਇਆ।
ਮੋਦੀ ਸਰਕਾਰ ਨੇ ਬੁਨਿਆਦੀ ਸੁਧਾਰਾਂ ਦੇ ਜ਼ਰੀਏ ਵਿਰਾਸਤ ਵਿੱਚ ਮਿਲੀਆਂ ਸਮੱਸਿਆਵਾਂ, ਡੈੱਡਲੌਕ, ਉੱਚ ਮਹਿੰਗਾਈ, ਭ੍ਰਿਸ਼ਟਾਚਾਰ ਅਤੇ
ਅਸਮਰੱਥਾਵਾਂ ਨੂੰ ਦੂਰ ਕੀਤਾ। ਇਕੱਲੇ ਉਤਪਾਦਨ ਅਧਾਰਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਨੇ ਮਾਰਚ 2025 ਤੱਕ ਕੁੱਲ 1.76
ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 12 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਪ੍ਰਧਾਨ ਮੰਤਰੀ ਗਤੀ
ਸ਼ਕਤੀ ਅਤੇ ਰਾਸ਼ਟਰੀ ਲੌਜਿਸਟਿਕਸ ਨੀਤੀ ਨੇ ਲਾਗਤ ਵਿੱਚ ਕਮੀ ਕੀਤੀ ਹੈ ਅਤੇ ਬੁਨਿਆਦੀ ਢਾਂਚੇ ਨੂੰ ਸੁਵਿਵਸਥਿਤ ਕੀਤਾ ਹੈ। ਸਾਡੀ
ਡਿਜੀਟਲ ਰੀੜ੍ਹ- ਜਨ-ਧਨ, ਯੂਪੀਆਈ ਅਤੇ ਟ੍ਰੇਡ ਕਨੈਕਟ- ਨੇ ਅਵਸਰਾਂ ਦਾ ਲੋਕਤੰਤਰੀਕਰਣ ਕੀਤਾ ਹੈ ਅਤੇ ਛੇ ਵਰ੍ਹਿਆਂ ਵਿੱਚ ਕੁੱਲ

12,000 ਲੱਖ ਕਰੋੜ ਰੁਪਏ ਮੁੱਲ ਦੇ 65,000 ਕਰੋੜ ਲੈਣ-ਦੇਣ ਨੂੰ ਸੰਭਵ ਬਣਾਇਆ ਹੈ। ਇਸ ਨਾਲ ਵੰਚਿਤ ਵਰਗ ਹੁਣ ਵਿੱਤੀ ਮੁੱਖ
ਧਾਰਾ ਵਿੱਚ ਆ ਗਿਆ ਹੈ।

ਨਿਵੇਸ਼ ਅਤੇ ਰੁਜ਼ਗਾਰ ਸਿਰਜਣ- ਹੁਣ, ਈਐੱਫਟੀਏ ਦੇ 100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਨਾਲ ਦੱਸ ਲੱਖ ਪ੍ਰਤੱਖ ਅਤੇ
ਅਣਗਿਣਤ ਅਪ੍ਰਤੱਖ ਰੁਜ਼ਗਾਰ ਸਿਰਜਿਤ ਹੋਣ ਦਾ ਵਾਅਦਾ ਕੀਤਾ ਗਿਆ ਹੈ। ਇਹ ਨਿਵੇਸ਼ ਪਿਛਲੇ 25 ਵਰ੍ਹਿਆਂ ਵਿੱਚ ਇਨ੍ਹਾਂ ਦੇਸ਼ਾਂ ਤੋਂ
ਪ੍ਰਾਪਤ ਸਿਰਫ 11.9 ਬਿਲੀਅਨ ਅਮਰੀਕੀ ਡਾਲਰ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਤੋਂ ਕਿਤੇ ਵੱਧ ਵੱਡਾ ਹੈ। ਵਰ੍ਹੇ 2024-25
ਵਿੱਚ ਭਾਰਤ ਦਾ ਕੁੱਲ ਐੱਫਡੀਆਈ 81 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੇ ਨਾਲ, ਜੋ ਕਿ 14 ਪ੍ਰਤੀਸ਼ਤ ਦਾ ਵਾਧਾ ਹੈ,
ਅਸਲ ਪ੍ਰਵਾਹ ਜਤਾਈਆਂ ਗਈਆਂ ਪ੍ਰਤੀਬੱਧਤਾਵਾਂ ਨੂੰ ਪਿੱਛੇ ਛੱਡ ਸਕਦਾ ਹੈ। ਇਸ ਦਾ ਸਿਹਰਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ
ਵੱਡੀ ਅਰਥਵਿਵਸਥਾ ਵਿੱਚ ਮੌਜੂਦ ਅਵਸਰਾਂ ਅਤੇ ਮਜ਼ਬੂਤ ਬੌਧਿਕ ਸੰਪਦਾ ਅਧਿਕਾਰ (ਆਈਪੀਆਰ) ਕਾਨੂੰਨਾਂ ਨੂੰ ਜਾਂਦਾ ਹੈ, ਜਿਨ੍ਹਾਂ ਦਾ
ਪ੍ਰਭਾਵੀ ਢੰਗ ਨਾਲ ਪਾਲਣ ਕੀਤਾ ਜਾਂਦਾ ਹੈ। ਟੀਈਪੀਏ ਤਬਦੀਲੀ ਅਤੇ ਸੁਵਿਵਸਥਿਤ ਸੁਰੱਖਿਆ ਉਪਾਵਾਂ ਦੇ ਮਾਮਲੇ ਵਿੱਚ ਬਿਹਤਰ
ਸਹਿਯੋਗ ਦੇ ਜ਼ਰੀਏ ਆਈਪੀਆਰ ਨੂੰ ਮਜ਼ਬੂਤ ਕਰਦਾ ਹੈ, ਨਵੀਨਤਾਕਾਰਾਂ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਠੋਸ ਰੈਗੂਲੇਟਰੀ ਸਬੰਧੀ
ਨਿਸ਼ਚਿਤਤਾ ਦਰਮਿਆਨ ਉੱਚ-ਤਕਨੀਕ ਨਾਲ ਸਬੰਧਿਤ ਪੂੰਜੀ ਨੂੰ ਆਕਰਸ਼ਿਤ ਕਰਦਾ ਹੈ।

ਕਿਸਾਨ ਅਤੇ ਮਛੇਰੇ- ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੇ ਇਲਾਵਾ, ਕੱਪੜੇ ਅਤੇ ਰਤਨ ਅਤੇ ਗਹਿਣੇ ਜਿਹੇ ਸ਼੍ਰਮ-ਪ੍ਰਧਾਨ ਖੇਤਰ
ਨਾਲ ਜੁੜੇ ਨਿਰਯਾਤ ਵਿੱਚ ਵੀ ਤੇਜ਼ੀ ਆਵੇਗੀ। ਇਸ ਨਾਲ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਈਐੱਫਟੀਏ ਦੇ ਸਮ੍ਰਿੱਧ ਉਪਭੋਗਤਾ
ਸਾਡੇ ਖੇਤੀਬਾੜੀ ਉਤਪਾਦਾਂ, ਚਾਹ ਅਤੇ ਕੌਫੀ ਨੂੰ ਲੋਭਦੇ ਹਨ। ਭਾਰਤ ਨੇ ਜਿੱਥੇ ਡੇਅਰੀ ਜਿਹੇ ਸੰਵੇਦਨਸ਼ੀਲ ਖੇਤਰਾਂ ਨੂੰ ਸੰਭਾਲਿਆ ਹੈ, ਉੱਥੇ
ਚੌਲ, ਗੁਆਰ ਗਮ, ਦਾਲਾਂ, ਅੰਗੂਰ, ਅੰਬ, ਸਬਜ਼ੀਆਂ, ਬਾਜਰਾ ਅਤੇ ਕਾਜੂ ਦੇ ਵਪਾਰ ਨੂੰ ਅਵਸਰ ਪ੍ਰਦਾਨ ਕੀਤੇ ਹਨ। ਬਿਸਕੁਟ,
ਕਨਫੈਕਸ਼ਨਰੀ, ਚੌਕਲੇਟ ਅਤੇ ਸੌਸ ਜਿਹੇ ਪ੍ਰੋਸੈੱਸਡ ਖੁਰਾਕ ਪਦਾਰਥਾਂ ‘ਤੇ ਸ਼ੁਲਕ ਵਿੱਚ ਕਟੌਤੀ ਨਾਲ ਇਹ ਸੌਦਾ ਹੋਰ ਵੀ ਬਿਹਤਰ ਹੋ
ਗਿਆ ਹੈ। ਮਛੇਰੇ ਇਸ ਗੱਲ ਤੋਂ ਖੁਸ਼ ਹਨ ਕਿ ਨਿਰਵਿਘਨ ਮਿਆਰੀ ਸਹਿਯੋਗ ਦੇ ਜ਼ਰੀਏ ਫ੍ਰੋਜ਼ਨ ਝੀਂਗਾ, ਪ੍ਰੌਂਸ ਅਤੇ ਸਕੁਇਡ ਦਾ ਨਿਰਯਾਤ
ਵਧੇਗਾ।

ਆਕਾਂਖੀ ਭਾਰਤੀ: ਟੀਈਪੀਏ ਦੁਆਰਾ ਨਰਸਿੰਗ, ਅਕਾਉਟੇਂਸੀ ਅਤੇ ਆਰਕੀਟੈਕਚਰ ਦੇ ਖੇਤਰ ਵਿੱਚ ਆਪਸੀ ਮਾਨਤਾ ਨਾਲ
ਸਬੰਧਿਤ ਸਮਝੌਤਿਆਂ ਦਾ ਰਾਹ ਪੱਧਰਾ ਹੋਣ ਨਾਲ ਇਨ੍ਹਾਂ ਸੇਵਾਵਾਂ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਭਾਰਤੀ ਪੇਸ਼ੇਵਰਾਂ ਦੇ
ਲਈ ਈਐੱਫਟੀਏ ਵਿੱਚ ਪ੍ਰਵੇਸ਼ ਅਸਾਨ ਹੋ ਜਾਵੇਗਾ। ਸਰਗਰਮ ਰੈਗੂਲੇਟਰੀ ਗੱਲਬਾਤ ਦੇ ਜ਼ਰੀਏ ਤਕਨੀਕੀ ਰੁਕਾਵਟਾਂ ਦੇ
ਘੱਟ ਹੋਣ ਨਾਲ ਸੂਚਨਾ ਤਕਨਾਲੋਜੀ (ਆਈਟੀ), ਬਿਜ਼ਨਸ, ਸੱਭਿਆਚਾਰਕ, ਮਨੋਰੰਜਨ, ਸਿੱਖਿਆ ਅਤੇ ਔਡੀਓ-ਵਿਜ਼ੁਅਲ
ਸੇਵਾਵਾਂ ਦੇ ਲਈ ਦਵਾਰ ਖੁਲ੍ਹਣਗੇ।

ਰੁਕਾਵਟਾਂ ਦੀ ਸਮਾਪਤੀ: ਟੀਈਪੀਏ ਟੈਰਿਫ਼ ਨਾਲ ਅੱਗੇ ਵਧ ਕੇ ਖੁਰਾਕ ਸੁਰੱਖਿਆ, ਪਸ਼ੂ ਅਤੇ ਪੌਦਿਆਂ ਦੀ ਸਿਹਤ,
ਉਤਪਾਦਾਂ ਦੀ ਗੁਣਵੱਤਾ, ਸੁਰੱਖਿਆ ਅਤੇ ਉਪਭੋਗਤਾ ਸੰਭਾਲ ਦੇ ਸਬੰਧ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਨਿਯਮ ਤਿਆਰ
ਕਰਦਾ ਹੈ। ਸਪਸ਼ਟ ਸੂਚਨਾ ਸਾਂਝਾਕਰਣ, ਵੈਰੀਫਿਕੇਸ਼ਨ, ਆਯਾਤ ਸਬੰਧੀ ਜਾਂਚ ਅਤੇ ਸਰਟੀਫਿਕੇਸ਼ਨ ਇਨ੍ਹਾਂ ਨੂੰ ਵਪਾਰ ਨਾਲ
ਸਬੰਧਿਤ ਮਕੜਜਾਲ ਬਣਨ ਤੋਂ ਰੋਕਦੇ ਹਨ, ਭਾਰਤੀ ਵਸਤੂਆਂ ਦੇ ਲਈ ਈਐੱਫਟੀਏ ਤੱਕ ਪਹੁੰਚਣ ਦਾ ਰਾਹ ਸੁਗਮ
ਬਣਾਉਂਦੇ ਹਨ ਅਤੇ ਨਾਲ ਹੀ ਉਦਯੋਗ ਜਗਤ ਨੂੰ ਘਰੇਲੂ ਮਿਆਰਾਂ ਨੂੰ ਉੱਚਾ ਚੁੱਕਣ ਦੇ ਲਈ ਪ੍ਰੇਰਿਤ ਕਰਦੇ ਹਨ। ਸਾਡੇ
ਕਿਸਾਨ ਅਤੇ ਉਤਪਾਦਕ ਸੁਰੱਖਿਅਤ ਨਿਰਯਾਤ, ਕੀਟ-ਮੁਕਤ ਉਤਪਾਦ, ਆਲਮੀ ਪੱਧਰ ਦੇ ਮਿਆਰਾਂ ਦੇ ਅਨੁਰੂਪ ਉਤਪਾਦ
ਤਿਆਰ ਕਰਨਗੇ, ਜਿਸ ਨਾਲ ਘਰੇਲੂ ਗੁਣਵੱਤਾ ਵੀ ਵਧੇਗੀ। ਬਿਹਤਰ ਜਾਂਚ ਅਤੇ ਅਨੁਪਾਲਨ ਦਾ ਅਰਥ ਹੈ ਹਰੇਕ ਭਾਰਤੀ
ਪਰਿਵਾਰ ਦੇ ਲਈ ਸਿਹਤਵਰਧਕ ਭੋਜਨ ਅਤੇ ਭਰੋਸੇਯੋਗ ਉਤਪਾਦ।

ਬਿਹਤਰ ਭਵਿਖ: ਇਹ ਸਮਝੌਤੇ ਨਿਰਮਾਤਾਵਾਂ, ਸੇਵਾ ਪ੍ਰਦਾਤਾਵਾਂ ਅਤੇ ਆਮ ਨਾਗਰਿਕਾਂ ਦਰਮਿਆਨ ਉਤਸ਼ਾਹ ਜਗਾਉਂਦੇ
ਹਨ, ਜੋ ਡੂੰਘੇ ਆਰਥਿਕ ਸਬੰਧਾਂ ਦੇ ਜ਼ਰੀਏ ਉੱਚ-ਗੁਣਵੱਤਾ ਵਾਲੇ ਆਲਮੀ ਉਤਪਾਦਾਂ ਦਾ ਆਨੰਦ ਲੈਂਦੇ ਹਨ। ਟੀਈਪੀਏ
ਆਪਣੇ ਮੂਲ ਵਿੱਚ ਸਥਿਰਤਾ ਨੂੰ ਸ਼ਾਮਲ ਕਰਦਾ ਹੈ, ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਵਪਾਰ ਨੂੰ ਹੁਲਾਰਾ ਦਿੰਦਾ ਹੈ,
ਗ਼ਰੀਬੀ ਨਾਲ ਲੜਦਾ ਹੈ ਅਤੇ ਸਾਡੇ ਵਾਤਾਵਰਣ ਦੀ ਰੱਖਿਆ ਕਰਦਾ ਹੈ। ਪੈਰਿਸ ਸਮਝੌਤੇ ਅਤੇ ਅੰਤਰਰਾਸ਼ਟਰੀ ਸ਼੍ਰਮ
ਸੰਗਠਨ ਦੇ ਮੂਲ ਸਿਧਾਂਤਾਂ ਦੀ ਪੁਸ਼ਟੀ ਕਰਦੇ ਹੋਏ, ਇਹ ਜਲਵਾਯੂ ਸਬੰਧੀ ਕਾਰਵਾਈ, ਜੈਂਡਰ ਸਮਾਨਤਾ ਅਤੇ ਜੈਵ
ਵਿਵਿਧਤਾ ਸੰਭਾਲ ਨਾਲ ਸਬੰਧਿਤ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ ਅਤੇ ਉਚਿਤ ਤਨਖਾਹ, ਸੁਰੱਖਿਅਤ ਰੁਜ਼ਗਾਰ ਅਤੇ ਇੱਕ
ਹਰੀ-ਭਰੀ ਧਰਤੀ ਯਕੀਨੀ ਬਣਾਉਂਦਾ ਹੈ। ਗ੍ਰੀਨ ਤਕਨਾਲੋਜੀ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਦੇ ਜ਼ਰੀਏ, ਇਹ ਸ਼੍ਰਮਿਕਾਂ
ਦਾ ਉਥਾਨ ਕਰਦਾ ਹੈ, ਅਸਮਾਨਤਾ ਨੂੰ ਘੱਟ ਕਰਦਾ ਹੈ ਅਤੇ ਸਾਡੇ ਬੱਚਿਆਂ ਦੇ ਲਈ ਇੱਕ ਸਮ੍ਰਿੱਧ ਭਵਿੱਖ ਯਕੀਨੀ ਬਣਾਉਂਦਾ
ਹੈ। ਮੋਦੀ ਨੇ ਭਾਰਤ ਵਿੱਚ ਜੰਮੇ ਬੱਚੇ ਨੂੰ ਘਰ ‘ਤੇ ਵੀ ਓਨੇ ਹੀ ਅਵਸਰ ਮਿਲਦੇ ਹਨ, ਜਿੰਨੇ ਕਿ ਅਲਪਸ ਦੀਆਂ ਪਹਾੜੀਆਂ
ਵਾਲੀ ਜ਼ਮੀਨ, ਅੱਗ ਅਤੇ ਬਰਫ ਵਾਲੀ ਜ਼ਮੀਨ ਜਾਂ ਫਿਰ ਅੱਧੀ ਰਾਤ ਦੇ ਸੂਰਜ ਵਾਲੀ ਜ਼ਮੀਨ ਵਿੱਚ!

ਭਾਰਤ ਦੀ ਨੀਤੀ ਵਿੱਚ ਅਲਗਾਵ ਨਹੀਂ, ਸਗੋਂ ਸਰਗਰਮ ਭਾਗੀਦਾਰੀ ਹੈ। ਜਿਸ ਤਰ੍ਹਾਂ ਪੁਰਾਣੀ ਸੱਭਿਅਤਾ ਵਾਲੇ ਸਾਡੇ
ਰਾਸ਼ਟਰ ਦੇ ਪ੍ਰਾਚੀਨ ਨਾਵਿਕਾਂ ਨੇ ਸਾਹਸ ਦੇ ਨਾਲ ਅਣਜਾਣ ਜਲਮਾਰਗਾਂ ‘ਤੇ ਯਾਤਰਾ ਕੀਤੀ ਸੀ, ਠੀਕ ਉਸੇ ਤਰ੍ਹਾਂ ਅੱਜ ਦੇ
140 ਕਰੋੜ ਭਾਰਤੀ-ਆਤਮਵਿਸ਼ਵਾਸ ਅਤੇ ਦ੍ਰਿੜ੍ਹਤਾ ਦੇ ਨਾਲ ਅਤੇ ਇਕਜੁੱਟ ਹੋ ਕੇ- ਅੱਗੇ ਵਧ ਰਹੇ ਹਾਂ। ਟੀਚਾ ਹੈ- ਆਪਣੀ
ਆਲਮੀ ਮੌਜੂਦੀ ਦਾ ਵਿਸਤਾਰ ਕਰਨਾ, ਸਿੱਖਿਆ ਅਤੇ ਡਿਜੀਟਲ ਕ੍ਰਾਂਤੀ ਦੇ ਜ਼ਰੀਏ ਸਸ਼ਕਤ ਬਣਨਾ ਅਤੇ ਇੱਕ ਟਿਕਾਊ
ਭਵਿੱਖ ਦਾ ਨਿਰਮਾਣ ਕਰਨਾ। ਸਾਨੂੰ ਸਭ ਨੂੰ ਮਿਲ ਕੇ ਵਣਜ ਦੇ ਖੇਤਰ ਵਿੱਚ ਭਾਰਤ ਨੂੰ ਇੱਕ ਅਜਿਹੇ ਮੋਹਰੀ ਦੇਸ਼ ਦੇ ਰੂਪ
ਵਿੱਚ ਮੁੜ-ਸਥਾਪਿਤ ਕਰਨਾ ਹੈ, ਜਿੱਥੇ ਵਪਾਰ ਅਤੇ ਤਕਨਾਲੋਜੀ ਮਨੁੱਖਤਾ ਦੀ ਸੇਵਾ ਕਰੇ ਅਤੇ ਇਨੋਵੇਸ਼ਨ ਅਤੇ ਸਮਾਵੇਸ਼
ਮੌਢੇ ਨਾਲ ਮੌਢਾ ਮਿਲਾ ਕੇ ਅੱਗੇ ਵਧੇ।
(ਲੇਖਕ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਹਨ।)

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin